UK 'ਚ ਸਿੱਖ ਮਰੀਜ਼ ਨਾਲ ਹੋਇਆ ਮਾੜਾ ! ਰਿਪੋਰਟ ਵਿੱਚ ਖੁਲਾਸਾ

Publisher : khalastv.com
Published on 2023-10-02 01:55:04 PMViews Icon1 views

ਬਿਉਰੋ ਰਿਪੋਰਟ : ਵਿਦੇਸ਼ ਵਿੱਚ ਸਿੱਖਾਂ ‘ਤੇ ਨਸਲੀ ਹਮਲਿਆਂ ਦੀ ਖਬਰਾਂ ਤੁਸੀਂ ਕਈ ਵਾਰ ਸੁਣਿਆ ਹੋਣਗੀਆਂ । ਪਰ ਜਿਹੜੀ ਖਬਰ ਹੁਣ ਸਾਹਮਣੇ ਆਈ ਹੈ ਉਹ ਤੁਹਾਨੂੰ ਹੈਰਾਨ ਅਤੇ ਪਰੇਸ਼ਾਨ ਕਰ ਦੇਵੇਗੀ । ਹਸਪਤਾਲ ਵਿੱਚ ਨਰਸਿੰਗ ਸਟਾਫ ਵੱਲੋਂ ਇੱਕ ਸਿੱਖ ਮਰੀਜ਼ ਦੇ ਨਾਲ ਇਨ੍ਹਾਂ ਮਾੜਾ ਵਤੀਰਾ ਕੀਤਾ ਗਿਆ ਜਿਸ ਨੂੰ ਸੁਣ ਕੇ ਤੁਹਾਡਾ ਮਨ ਗੁੱਸੇ ਨਾਲ ਭਰ ਜਾਵੇਗਾ । ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਇਸ ਸਿੱਖ ਦੇ ਦਾੜੇ ਨੂੰ ਨਰਸਾਂ ਨੇ ਪਲਾਸਟਿਕ ਗਲਬਜ਼ ਨਾਲ ਬੰਨ੍ਹ ਦਿੱਤਾ । ਉਸ ਨੂੰ ਜਾਣਬੁਝ ਕੇ ਉਹ ਖਾਣਾ ਦਿੱਤਾ ਗਿਆ ਜੋ ਧਾਰਮਿਕ ਕਾਰਨਾਂ ਦੀ ਵਜ੍ਹਾ ਕਰਕੇ ਨਹੀਂ ਖਾ ਸਕਦਾ ਸੀ । ਅਜਿਹਾ ਵਤੀਰਾ ਕਰਨ ਤੋਂ ਬਾਅਦ ਨਰਸਿੰਗ ਸਟਾਫ ਉਸ ‘ਤੇ ਹੱਸ ਦਾ ਸੀ,ਜਦੋਂ ਮਰੀਜ਼ ਘੰਟੀ ਵਜਾਕੇ ਨਰਸਿੰਗ ਸਟਾਫ ਨੂੰ ਮਦਦ ਲਈ ਬੁਲਾਉਂਦਾ ਸੀ ਤਾਂ ਉਹ ਨਹੀਂ ਆਉਂਦੇ ਸਨ, ਕਈ ਵਾਰ ਯੂਰੀਨ ਨਾਲ ਬਿਸਤਰਾਂ ਭਿੱਝ ਜਾਂਦਾ ਸੀ । ਉਸ ਦੀ ਪੱਗ ਹੇਠਾਂ ਡਿੱਗੀ ਹੁੰਦੀ ਸੀ ਪਰ ਕੋਈ ਨਹੀਂ ਉਸ ਨੂੰ ਚੁੱਕ ਦਾ ਸੀ । ਮਰੀਜ਼ ਦੀ ਦੇਖਭਾਲ ਕਰਨ ਦੀ ਥਾਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ । ਇਹ ਸਾਰਾ ਕੁਝ ਨਸਲੀ ਭੇਦਭਾਵ ਦੀ ਵਜ੍ਹਾ ਕਰਕੇ ਕੀਤਾ ਜਾਂਦਾ ਸੀ । ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਿੱਖ ਮਰੀਜ਼ ਦੀ ਮੌਤ ਹੋ ਗਈ । ਪਰਿਵਾਰ ਨੂੰ ਮਰੀਜ਼ ਦੇ ਕੋਲੋ ਇੱਕ ਪੰਜਾਬੀ ਵਿੱਚ ਲਿਖਿਆ ਨੋਟ ਮਿਲਿਆ ਜਿਸ ਵਿੱਚ ਉਸ ਨੇ ਆਪਣੇ ਨਾਲ ਹੋਈ ਸਾਰੀ ਹੱਡ ਲਿਖੀ ਸੀ ।

NMC ਯਾਨੀ ਨਰਸਿੰਗ ਐਂਡ ਮਿਡਵਾਇਫਰ ਕੌਂਸਿਲ ( Nursing and Midwifery Council) ਦੀ ਲੀਕ ਹੋਈ ਰਿਪੋਰਟ ਤੋਂ ਸਿੱਖ ਮਰੀਜ਼ ਨਾਲ ਹੋਏ ਇਸ ਵਤੀਰੇ ਦਾ ਖੁਲਾਸਾ ਹੋਇਆ ਹੈ। ਮਰੀਜ਼ ਦੇ ਪਰਿਵਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਬਾਵਜੂਦ ਕਿਸੇ ਵੀ ਨਰਸਿੰਗ ਸਟਾਫ ਖਿਲਾਫ ਨਾ ਤਾਂ ਜਾਂਚ ਕੀਤੀ ਗਈ ਨਾ ਹੀ ਉਨ੍ਹਾਂ ਨੂੰ ਡਿਉਟੀ ਤੋਂ ਹਟਾਇਆ ਗਿਆ । ਰਿਪੋਰਟ ਵਿੱਚ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਨਰਸਿੰਗ ਸਟਾਫ ਮਰੀਜ਼ਾਂ ਦੇ ਨਾਲ ਨਸਲੀ ਭੇਦਭਾਵ ਕਰਦਾ ਸੀ ਪਰ ਉਸ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਗਿਆ ਹੈ । ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਭ ਕੁਝ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ ।

ਸਿੱਖ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ NMC ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਜਦੋਂ ਰਿਪੋਰਟ ਲੀਕ ਹੋ ਗਈ ਹੈ ਤਾਂ ਇਸ ਦੀ ਮੁੜ ਤੋਂ ਜਾਂਚ ਕੀਤੀ ਜਾ ਰਹੀ ਹੈ । ਸਭ ਤੋਂ ਪਹਿਲਾਂ NMC ਯਾਨੀ ਨਰਸਿੰਗ ਐਂਡ ਮਿਡਵਾਇਫਰ ਕੌਂਸਿਲ ਸਟਾਫ ਵੱਲੋਂ ਨਸਲੀ ਭੇਦਭਾਵ ਦਾ ਮਾਮਲਾ 2008 ਵਿੱਚ ਸਾਹਮਣੇ ਆਇਆ ਸੀ । ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਕਾਲੇ ਅਤੇ ਨਸਲੀ ਘੱਟ ਗਿਣਤੀ ਸਟਾਫ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਨੇ ਇਸ ਦੇ ਖਿਲਾਫ ਅਵਾਜ਼ ਚੁੱਕੀ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ NMC ਨੂੰ ਹਾਲਾਤ ਸੁਧਾਰਨ ਤੋਂ ਜ਼ਿਆਦਾ ਚਿੰਤਾ ਆਪਣੀ ਸਾਖ ਦੀ ਸੀ । ਇਸੇ ਲਈ ਉਸ ਨੇ ਇਸ ਪੂਰੇ ਮਾਮਲੇ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ । ਨਰਸ ਲੁਸੀ ਲੈਟਬੀ ਦੀ ਵਜ੍ਹਾ ਕਰਕੇ ਪਹਿਲਾਂ ਹੀ NMC ਦੀ ਸਾਖ ਦਾਅ ‘ਤੇ ਲੱਗੀ ਹੋਈ ਸੀ । ਲੁਸੀ ਉਹ ਹੀ ਨਰਸ ਹੈ ਜਿਸ ਨੂੰ 7 ਨਵ-ਜਨਮੇ ਬੱਚਿਆਂ ਦੇ ਕਤਲ ਮਾਮਲੇ ਵਿੱਚ ਇਸੇ ਸਾਲ ਸਜ਼ਾ ਮਿਲੀ ਸੀ । ਲੁਸੀ ਨੂੰ ਜੂਨ 2015 ਅਤੇ ਜੂਨ 2016 ਦੇ ਵਿਚਾਲੇ ਉੱਤਰੀ ਪੱਛਮੀ ਇੰਗਲੈਂਡ ਦੇ ਕਾਉਂਟੇਸ ਆਫ ਚੈਸਟਰ ਹਸਪਤਾਲ ਦੀ ਨਵਜਾਤ ਯੂਨਿਟ ਵਿੱਚ ਬੱਚਿਆਂ ਦੀ ਮੌਤ ਦੀ ਲੜੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਰੈਗੁਲੇਟਰ ਨੇ ਹੁਣ ਇਸ ਦੀ ਜਾਂਚ ਸ਼ੁਰੂ ਕੀਤੀ ਹੈ ਕਿ ਆਖਿਰ ਕਦੋਂ ਤੋਂ ਅਤੇ ਕਿਵੇਂ ਘੱਟ ਗਿਣਤੀ ਅਤੇ ਬਲੈਕ ਭਾਈਚਾਰੇ ਦੀ ਨਰਸਾਂ ਅਤੇ ਮਰੀਜ਼ਾਂ ਦੇ ਨਾਲ ਇਹ ਵਤੀਰਾ ਹੋ ਰਿਹਾ ਹੈ । NMC ਦੇ CEO ਐਂਡ੍ਰੀਆ ਨੇ ਹੁਣ ਤੱਕ ਹੋਏ ਨਸਲੀ ਭੇਦਭਾਵ ਨੂੰ ਲੈਕੇ ਮੁਆਫੀ ਮੰਗੀ ਅਤੇ ਯਕੀਨ ਦਿਵਾਇਆ ਹੈ ਕਿ ਭਵਿੱਖ ਵਿੱਚ ਮਰੀਜ਼ ਜਾਂ ਫਿਰ ਨਰਸਿੰਗ ਸਟਾਫ ਨਾਲ ਅਜਿਹਾ ਵਤੀਰਾ ਨਹੀਂ ਹੋਵੇਗੀ । ਸਾਨੂੰ ਆਪਣੇ ਗਲਤੀਆਂ ਤੋਂ ਸਿਖਣ ਅਤੇ ਉਸ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ । ਅਸੀਂ ਹੁਣ ਉਨ੍ਹਾਂ ਸਾਰੇ ਚੀਜ਼ਾਂ ਦੀ ਜਾਂਚ ਕਰਾਂਗੇ ਜੋ ਸਾਡੇ ਸਾਹਮਣੇ ਹੁਣ ਤੱਕ ਸਾਹਮਣੇ ਆਈਆਂ ਹਨ। ਅਸੀਂ ਇਸ ਦੇ ਲਈ ਬਾਹਰੋ ਨਿਰਪੱਖ ਜਾਂਚ ਦੇ ਮੈਂਬਰ ਨਿਯੁਕਤ ਕੀਤੇ ਹਨ । ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੇ ਕਿ ਜਾਂਚ ਦੇ ਨਤੀਜੇ ਨਿਰਪੱਖ ਹੋਣ ਅਤੇ ਮੁਲਜ਼ਮਾਂ ਨੂੰ ਸਜ਼ਾ ਮਿਲੇ।

The post UK ‘ਚ ਸਿੱਖ ਮਰੀਜ਼ ਨਾਲ ਹੋਇਆ ਮਾੜਾ ! ਰਿਪੋਰਟ ਵਿੱਚ ਖੁਲਾਸਾ appeared first on The Khalas Tv.

Disclaimer: This story is auto-aggregated by a computer program and has not been created or edited by Khabriya. Publisher: khalastv.com

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya