ਸਲਮਾਨ ਖਾਨ ਅਤੇ ਕਰਨ ਜੌਹਰ ਲਗਭਗ 25 ਸਾਲਾਂ ਬਾਅਦ ਫਿਰ ਹੋਏ ਇਕੱਠੇ, ਫਿਲਮ ‘ਦਿ ਬੁੱਲ’ ਨਾਲ ਕਰਨਗੇ ਧਮਾਕਾ!

Publisher : globalpunjabtv.com
Published on 2023-11-27 08:34:07 PMViews Icon0 views

ਨਿਊਜ਼ ਡੈਸਕ: ਜਾਸੂਸੀ ਐਕਸ਼ਨ ਥ੍ਰਿਲਰ ਫਿਲਮ ‘ਟਾਈਗਰ 3’  ਤੋਂ ਬਾਅਦ ਸਲਮਾਨ ਖਾਨ ਹੁਣ ਆਪਣੀ ਨਵੀਂ ਫਿਲਮ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣ ਗਏ ਹਨ। ਸਲਮਾਨ ਖਾਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੀ ਅਗਲੀ ਫਿਲਮ ਦਾ ਖੁਲਾਸਾ ਕੀਤਾ ਹੈ। ਸਲਮਾਨ ਦੀ ਅਗਲੀ ਫਿਲਮ ਦਾ ਟਾਈਟਲ ‘ਦ ਬੁੱਲ’ ਹੋਣ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਸਲਮਾਨ ਹੁਣ ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੇ ਨਾਲ ‘ਦਿ ਬੁੱਲ’ ‘ਚ ਕੰਮ ਕਰਨ ਜਾ ਰਹੇ ਹਨ।

ਸਲਮਾਨ ਖਾਨ  ਨੇ  ਗੱਲਬਾਤ ਵਿੱਚ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕੀਤੀ। ਜਿੱਥੇ ਸਲਮਾਨ ਖਾਨ ਨੇ ਦੱਸਿਆ ਕਿ ਉਹ ਹੁਣ ਨਵੀਂ ਫਿਲਮ ‘ਤੇ ਕੰਮ ਕਰ ਰਹੇ ਹਨ। ਜਿਸਦਾ ਨਾਮ   ‘ਦਿ ਬੁੱਲ’ ਹੈ। ਸਲਮਾਨ ਖਾਨ ਦਾ ਕਹਿਣਾ ਹੈ ਕਿ ਇਹ ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ। ‘ਦਿ ਬੁੱਲ’ ‘ਚ ਸਲਮਾਨ ਇਕ ਨੀਮ ਫੌਜੀ ਅਫਸਰ ਦੀ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।

ਮਿਲੀ ਜਾਣਕਾਰੀ ਅਨੁਸਾਰ ਸਲਮਾਨ ਖਾਨ ਅਤੇ ਕਰਨ ਜੌਹਰ ਲਗਭਗ 25 ਸਾਲਾਂ ਬਾਅਦ ਇਕੱਠੇ ਆ ਰਹੇ ਹਨ। ਸਲਮਾਨ ਨੇ ਆਖਰੀ ਵਾਰ ਕਰਨ ਦੀ ਫਿਲਮ ‘ਕੁਛ ਕੁਛ ਹੋਤਾ ਹੈ’ ‘ਚ ਕੰਮ ਕੀਤਾ ਸੀ। ਇਹ ਫਿਲਮ ਸਾਲ 1988 ਵਿੱਚ ਰਿਲੀਜ਼ ਹੋਈ ਸੀ। ‘ਕੁਛ ਕੁਛ ਹੋਤਾ ਹੈ’ ‘ਚ ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਮੁੱਖ ਭੂਮਿਕਾਵਾਂ ‘ਚ ਸਨ ਪਰ ਸਲਮਾਨ ਖਾਨ ਦੇ ਕੈਮਿਓ ਨੇ ਫਿਲਮ ‘ਚ ਜਾਨ ਪਾ ਦਿੱਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

The post ਸਲਮਾਨ ਖਾਨ ਅਤੇ ਕਰਨ ਜੌਹਰ ਲਗਭਗ 25 ਸਾਲਾਂ ਬਾਅਦ ਫਿਰ ਹੋਏ ਇਕੱਠੇ, ਫਿਲਮ ‘ਦਿ ਬੁੱਲ’ ਨਾਲ ਕਰਨਗੇ ਧਮਾਕਾ! appeared first on Global Punjab Tv.

Disclaimer: This story is auto-aggregated by a computer program and has not been created or edited by Khabriya. Publisher: globalpunjabtv.com

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya