'ਕਾਂਤਾਰਾ 2' ਫਿਲਮ ਦਾ ਪਹਿਲਾ ਲੁੱਕ ਵੀ 27 ਨਵੰਬਰ ਨੂੰ ਦੁਪਹਿਰ 12.25 ਵਜੇ ਕੀਤਾ ਜਾਵੇਗਾ ਰਿਲੀਜ਼ ⋆ D5 News

Publisher : D5 Channel Punjabi
Published on 2023-11-27 08:59:07 PMViews Icon0 views

ਰਿਸ਼ਭ ਸ਼ੈੱਟੀ ਦੀ ਫਿਲਮ ‘ਕਾਂਤਾਰਾ’ ਨੇ ਬੇਮਿਸਾਲ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਪ੍ਰਸ਼ੰਸਕ ਇਸ ਦੇ ਦੂਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨਾਲ ਜੁੜੀ ਹਰ ਅਪਡੇਟ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਇਸ ਦੇ ਨਾਲ ਹੀ ਹੁਣ ਮੇਕਰਸ ਨੇ ਇਸ ਦੇ ਫਰਸਟ ਲੁੱਕ ਪੋਸਟਰ ਦੇ ਰਿਲੀਜ਼ ਨੂੰ ਲੈ ਕੇ ਇੱਕ ਵੱਡਾ ਅਪਡੇਟ ਸ਼ੇਅਰ ਕੀਤਾ ਹੈ। ਰਿਸ਼ਭ ਸ਼ੈੱਟੀ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਗਈ। ਇਸ ਤੋਂ ਸਾਫ਼ ਹੋ ਜਾਂਦਾ ਹੈ ਕਿ ਰਿਸ਼ਭ ਸ਼ੈਟੀ ਅਤੇ ਟੀਮ ‘ਕਾਂਤਾਰਾ 2’ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਫਿਲਮ ਬਲਾਕਬਸਟਰ ਪਹਿਲੇ ਭਾਗ ਦੀ ਪ੍ਰੀਕੁਅਲ ਹੋਵੇਗੀ। ਰਿਸ਼ਭ ਸ਼ੈੱਟੀ ਦੀ ‘ਕਾਂਤਾਰਾ 2’, 2022 ਦੀ ਬਲਾਕਬਸਟਰ ‘ਕਾਂਤਾਰਾ’ ਦੀ ਪ੍ਰੀਕਵਲ, 27 ਨਵੰਬਰ ਨੂੰ ਮੁਹੂਰਤ ਪੂਜਾ ਦੇ ਨਾਲ ਫਲੋਰ ‘ਤੇ ਜਾਵੇਗੀ। ਫਿਲਮ ਲਈ ਸ਼ਾਨਦਾਰ ਅਤੇ ਵਿਸ਼ਾਲ ਸੈੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਭਿਨੇਤਾ-ਨਿਰਦੇਸ਼ਕ ਰਿਸ਼ਭ ਸ਼ੈਟੀ, ਨਿਰਮਾਤਾ ਵਿਜੇ ਕਿਰਾਗੰਦੂਰ ਅਤੇ ਹੋਰ ਕਲਾਕਾਰ ਅਤੇ ਕਰੂ ਮੈਂਬਰ ਮੁਹੂਰਤ ਪੂਜਾ ‘ਤੇ ਮੌਜੂਦ ਹੋਣਗੇ। ਮੁਹੂਰਤ ਪੂਜਾ ਤੋਂ ਬਾਅਦ, ਨਿਰਮਾਤਾ ਦਸੰਬਰ ਵਿੱਚ ਫਿਲਮ ਦੀ ਮੁੱਖ ਫੋਟੋਗ੍ਰਾਫੀ ਸ਼ੁਰੂ ਕਰਨਗੇ। ਇਸ ਦੇ ਨਾਲ ਹੀ ਫਿਲਮ ਦਾ ਪਹਿਲਾ ਲੁੱਕ ਵੀ 27 ਨਵੰਬਰ ਨੂੰ ਦੁਪਹਿਰ 12.25 ਵਜੇ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਰਿਸ਼ਭ ਸ਼ੈੱਟੀ ਦੀ ਪੋਸਟ ਤੋਂ ਮਿਲਦੀ ਹੈ।

The post ‘ਕਾਂਤਾਰਾ 2’ ਫਿਲਮ ਦਾ ਪਹਿਲਾ ਲੁੱਕ ਵੀ 27 ਨਵੰਬਰ ਨੂੰ ਦੁਪਹਿਰ 12.25 ਵਜੇ ਕੀਤਾ ਜਾਵੇਗਾ ਰਿਲੀਜ਼ appeared first on D5 News.

Disclaimer: This story is auto-aggregated by a computer program and has not been created or edited by Khabriya. Publisher: D5 Channel Punjabi

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya