ਮਾਸੂਮ ਬੱਚੀ ਨਾਲ ਮਾਂ ਦੇ ਪ੍ਰੇਮੀ ਨੇ ਕੀਤਾ ਜ਼ਬਰ-ਜਨਾਹ, ਅਦਾਲਤ ਨੇ ਸੁਣਾਈ ਸਖਤ ਸਜ਼ਾ - On Air 13

Publisher : onair13.com
Published on 2023-11-28 02:48:03 PMViews Icon0 views

ਕੇਰਲ ਦੀ ਇਕ ਵਿਸ਼ੇਸ਼ ਫਾਸਟ ਟਰੈਕ ਅਦਾਲਤ ਨੇ 7 ਸਾਲਾ ਧੀ ਨਾਲ ਜਬਰ-ਜਨਾਹ ਕਰਵਾਉਣ ਵਾਲੀ ਮਾਂ ਨੂੰ 40 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਮਾਂ ‘ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਘਟਨਾ ਮਾਰਚ 2018 ਤੋਂ ਸਤੰਬਰ 2019 ਦਰਮਿਆਨ ਵਾਪਰੀ। ਔਰਤ ਆਪਣੇ ਮਾਨਸਿਕ ਰੋਗੀ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿੰਦੀ ਸੀ। ਦੋਸ਼ ਹੈ ਕਿ ਮਹਿਲਾ ਦੇ ਪ੍ਰੇਮੀ ਨੇ ਲੜਕੀ ਨਾਲ ਕਈ ਵਾਰ ਜਬਰ-ਜਨਾਹ ਕੀਤਾ ਪਰ ਔਰਤ ਨੇ ਇਸ ਦਾ ਕੋਈ ਵਿਰੋਧ ਨਹੀਂ ਕੀਤਾ।

ਲੜਕੀ ਦੀ ਮਾਂ ਨੂੰ ਇਸ ਘਟਨਾ ਦੀ ਪੂਰੀ ਜਾਣਕਾਰੀ ਸੀ। ਲੜਕੀ ਦੀ ਕੁੱਟਮਾਰ ਵੀ ਕੀਤੀ ਗਈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਲੜਕੀ ਆਪਣੀ ਵੱਡੀ ਭੈਣ ਨਾਲ ਭੱਜ ਕੇ ਆਪਣੀ ਦਾਦੀ ਕੋਲ ਪਹੁੰਚੀ। ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਆਪਣੀ ਦਾਦੀ ਨੂੰ ਦੱਸਿਆ।

ਸਰਕਾਰੀ ਵਕੀਲ ਆਰਐਸ ਵਿਜੇ ਮੋਹਨ ਅਨੁਸਾਰ ਇਸ ਘਿਨਾਉਣੇ ਅਪਰਾਧ ਲਈ ਮਾਂ ਨੂੰ 40 ਸਾਲ ਦੀ ਕੈਦ ਅਤੇ 20,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੂੰ ਇਸ ਘਟਨਾ ਬਾਰੇ ਸਭ ਕੁਝ ਪਤਾ ਸੀ ਪਰ ਉਸ ਨੇ ਆਪਣੀ ਧੀ ਨਾਲ ਕੀਤੇ ਇਸ ਜ਼ੁਲਮ ਦਾ ਵਿਰੋਧ ਨਹੀਂ ਕੀਤਾ।

ਵਿਸ਼ੇਸ਼ ਸਰਕਾਰੀ ਵਕੀਲ ਨੇ ਦੱਸਿਆ ਕਿ ਔਰਤ ਆਪਣੇ ਬਿਮਾਰ ਪਤੀ ਨੂੰ ਛੱਡ ਕੇ ਦੋ ਪ੍ਰੇਮੀਆਂ ਨਾਲ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਔਰਤ ਦੇ ਪਹਿਲੇ ਪ੍ਰੇਮੀ ਨੇ ਮਾਸੂਮ ਲੜਕੀ ਨਾਲ ਜਬਰ-ਜਨਾਹ ਕੀਤਾ। ਜਦਕਿ ਦੂਜੇ ਪ੍ਰੇਮੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ‘ਚ ਮਦਦ ਕੀਤੀ।

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜੱਜ ਰੇਖਾ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ ਅਤੇ ਦੋਸ਼ੀ ਔਰਤ ਮਾਫ਼ੀ ਦੀ ਹੱਕਦਾਰ ਨਹੀਂ ਹੈ। ਇਸ ਲਈ ਉਸ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੁਣਵਾਈ ਤੋਂ ਪਹਿਲਾਂ ਦੋਸ਼ੀ ਸ਼ਿਸ਼ੂਪਾਲਨ ਨੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਕਾਰਨ ਮਾਂ ਦੇ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਮੇਂ ਬੱਚੀ ਬਾਲ ਘਰ ਵਿੱਚ ਰਹਿ ਰਹੇ ਹਨ।

The post ਮਾਸੂਮ ਬੱਚੀ ਨਾਲ ਮਾਂ ਦੇ ਪ੍ਰੇਮੀ ਨੇ ਕੀਤਾ ਜ਼ਬਰ-ਜਨਾਹ, ਅਦਾਲਤ ਨੇ ਸੁਣਾਈ ਸਖਤ ਸਜ਼ਾ appeared first on On Air 13.

Disclaimer: This story is auto-aggregated by a computer program and has not been created or edited by Khabriya. Publisher: onair13.com

Khabriya App Link on PlaystoreHow was it? Read stories you love and stay updated 24x7. Download the Khabriya App.

More Stories from Khabriya